ਬਰੈਂਪਟਨ(ਕੈਨੇਡਾ): ਅਲਗੋਮਾ ਯੂਨੀਵਰਸਿਟੀ ਬਰੈਂਪਟਨ (ਟੋਰੌਂਟੋ) ਦੇ ਅੰਤਰਰਾਸ਼ਟਰੀ ਵਿਦਿਆਰਥੀ ਪਿਛਲੇ 12 ਦਿਨਾਂ ਤੋਂ ਕੜਾਕੇ ਦੀ ਠੰਢ 'ਚ ਯੂਨੀਵਰਸਿਟੀ ਦੇ ਖਿਲਾਫ ਦਿਨ ਰਾਤ ਦੇ ਰੋਸ ਧਰਨੇ ਤੇ ਯੂਨੀਵਰਸਿਟੀ ਦੇ ਬਾਹਰ ਟੈਂਟ ਲੱਗਾ ਕੇ ਬੈਠੇ ਹੋਏ ਨੇ ਇੰਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕੇ ਇਹ ਯੂਨੀਵਰਸਿਟੀ ਇੱਕ ਹੀ ਕਲਾਸ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਕਿਸੇ ਇੱਕ ਵਿਸ਼ੇ ਵਿੱਚੋਂ ਫੇਲ ਕੀਤਾ ਹੈ ਜਦਕਿ ਬਾਕੀ ਵਿਸ਼ਿਆਂ ਵਿੱਚੋਂ ਉਹ ਚੰਗੇ ਨੰਬਰ ਲੈ ਕੇ ਪਾਸ ਹਨ। ਯੂਨੀਵਰਸਿਟੀ ਦਾ ਮਕਸਦ ਸਿਰਫ ਡਾਲਰ ਇੱਕੱਠੇ ਕਰਨਾ ਹੈ।
ਨੌਜਵਾਨ ਸੁਪੋਰਟ ਨੈੱਟਵਰਕ ਜਥੇਬੰਦੀ ਜੋ ਕੇ ਟੋਰੌਂਟੋ ਦੇ ਇਲਾਕੇ ਵਿੱਚ ਤਨਖਾਹ ਚੋਰੀ ਅਤੇ ਵਿਦਿਆਰਥੀਆ ਨਾਲ ਹੁੰਦੇ ਹਰ ਤਰਾ ਦੇ ਧੱਕੇ ਦੇ ਖਿਲਾਫ ਲੜਦੀ ਹੈ ਦੇ ਆਗੂਆਂ ਅਵਤਾਰ ਲੋਪੋਂ ਅਤੇ ਅਭੀ ਚੌਹਾਨ ਨੇ ਦੱਸਿਆ ਕੇ ਇਹ ਇੱਕ ਬਹੁਤ ਵੱਡੀ ਧੋਖਾ ਧੜੀ ਹੈ ਜੋ ਕਨੇਡਾ ਦੇ ਬਹੁਤ ਸਾਰੇ ਕਾਲਜ ਅਤੇ ਯੂਨੀਵਰਸਿਟੀਆ ਵਿੱਚ ਚੱਲ ਰਹੀ ਹੈ, ਜਿਸ ਦਾ ਮਨੋਰਥ ਸਿਰਫ ਡਾਲਰਾਂ ਨਾਲ ਆਪਣੀਆਂ ਜੇਬਾਂ ਭਰਨਾ ਹੈ, ਬਹੁਤੇ ਕਾਲਜਾ 'ਚ ਲੋੜ ਤੋਂ ਜ਼ਿਆਦਾ ਵਿਦਿਆਰਥੀ ਦਾਖਲ ਕੀਤੇ ਜਾਂਦੇ ਹਨ, ਫਿਰ ਉਨ੍ਹਾਂ ਦੇ ਬੈਠਣ ਲਈ ਪੂਰੀਆਂ ਕਲਾਸਾਂ ਨੀ ਤਾਹੀਂ ਉਨ੍ਹਾਂ ਨੂ ਆਨਲਾਇਨ ਪੜਾਈ ਕਰਵਾਈ ਜਾਂਦੀ ਹੈ ਪਰ ਦਾਖਲਾ ਦੇਣ ਵੇਲੇ ਕੋਰਸ ਆਫਲਾਇਨ ਦੱਸਿਆ ਜਾਂਦਾ ਹੈ।
ਅਲਗੋਮਾ ਯੂਨੀਵਰਸਿਟੀ ਖਿਲਾਫ ਪਹਿਲੇ ਦੋ ਦਿਨ ਸਿਰਫ ਇੱਕ ਕਲਾਸ ਦੇ ਵਿਦਿਆਰਥੀ ਸਨ ਪਰ ਹੁਣ ਪੰਜ ਅਲੱਗ ਅਲੱਗ ਕੋਰਸਾਂ ਦੇ ਵਿਦਿਆਰਥੀ ਇਸ ਧਰਨੇ ਵਿੱਚ ਸ਼ਾਮਲ ਹੋ ਚੁੱਕੇ ਹਨ ਜਿਨਾ ਦੀਆਂ ਸ਼ਿਕਾਇਤਾ ਬਿਲਕੁਲ ਇੱਕੋ ਜਹੀਆ ਹਨ। 400 ਵਿਦਿਆਰਥੀਆਂ ਨੂੰ ਇੱਕ ਪ੍ਰੋਫੈਸਰ ਪੜਾ ਰਿਹਾ ਉਹ ਵੀ 700 ਕਿਲੋਮੀਟਰ ਦੂਰ ਸ਼ਹਿਰ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਫੇਲ ਕਰਨ ਦਾ ਕਾਰਨ ਨਹੀਂ ਦੱਸਿਆ ਗਿਆ ਜਦੋਂ ਉਹ ਪ੍ਰੋਫੈਸਰ ਨੂੰ ਈਮੇਲ ਕਰਦੇ ਹਨ ਤਾਂ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ, ਫਿਰ ਰੋਸ ਪਰਦਰਸ਼ਨ ਸ਼ੁਰੂ ਹੋਣ ਤੋ ਬਾਅਦ ਕਈਆ ਨੂੰ ਗਰੇਸ ਨੰਬਰ ਦੇ ਕੇ ਪਾਸ ਕਰ ਦਿੱਤਾ ਫਿਰ ਆਪਣੇ ਫੈਸਲੇ ਤੋਂ ਯੂ-ਟਰਨ ਮਾਰ ਕੇ ਕਈਆਂ ਨੂੰ ਨਕਲ ਮਾਰਨ ਦਾ ਦੋਸ਼ੀ ਦੱਸ ਕੇ ਫੇਲ ਕਰ ਦਿੱਤਾ। ਅਸਾਇਨਮੈਂਟਸ ਅਤੇ ਟੈਸਟ ਦਾ ਰਿਜ਼ਲਟ ਬਹੁਤ ਲੇਟ ਕੱਢਿਆ ਜਾਂਦਾ ਹੈ ਕਈ ਵਾਰ ਤਾਂ ਪਿਛਲੇ ਸਮੈਸਟਰ ਦਾ ਰਿਜ਼ਲਟ ਅਗਲਾ ਸਮੈਸਟਰ ਸ਼ੁਰੂ ਹੋਣ ਤੇ ਕੱਢਿਆ ਜਾਂਦਾ ਹੈ।
ਵਿਦਿਆਰਥੀਆ ਦੀਆਂ ਮੰਗਾਂ:-
1. ਪੇਪਰ ਚੈੱਕ ਕਰਨ ਦਾ ਤਰੀਕਾ ਪਾਰਦਰਸ਼ੀ ਹੋਵੇ , ਪਾਸ ਜਾ ਫੇਲ ਹੋਇਆ ਨੂੰ ਬਾਅਦ ਵਿੱਚ ਅਪੀਲ ਕਰਨ ਤੇ ਉਨ੍ਹਾਂ ਨੂੰ ਪੇਪਰ ਦਿਖਾਇਆ ਜਾਵੇ ਤੇ ਅਪੀਲ ਕਰਨ ਦੀ ਟਾਈਮ ਲਿਮਟ ਘਟਾਈ ਜਾਵੇ।
2.ਸਾਰੇ ਪ੍ਰੋਫੈਸਰ ਯੂਨੀਵਰਸਿਟੀ ਦਾ ਗਰੇਡਿੰਗ ਕਰਨ ਦਾ ਢੰਗ ਫੋਲੋਅ ਕਰਨ ਨਾ ਕੇ ਆਪਣੇ ਤਰੀਕੇ ਨਾਲ ਮਨਮਰਜ਼ੀ ਨਾਲ ਨੰਬਰ ਦੇਵੇ।
3. ਇੱਕ ਪ੍ਰੋਫੈਸਰ ਕੋਲ ਲ਼ੋੜ ਤੋਂ ਜ਼ਿਆਦਾ ਬੱਚੇ ਨਾ ਹੋਣ ਉਸ ਦੀ ਕੋਈ ਲਿਮਟ ਸੈੱਟ ਕੀਤੀ ਜਾਵੇ (400 ਬੱਚਿਆਂ ਨੀ ਇੱਕ ਪ੍ਰੋਫੈਸਰ ਪੜਾ ਰਿਹਾ)।
4. ਯੂਨੀਵਰਸਿਟੀ ਆਪਣੀ ਗਲਤੀ ਦੀ ਜਨਤਕ ਤੌਰ ਤੇ ਮਾਫ਼ੀ ਮੰਗੇ ਕਿਉਂਕਿ ਬੱਚਿਆਂ ਨੂੰ ਕੜਾਕੇ ਦੀ ਠੰਡ ਵਿੱਚ ਅਣ ਮਨੁੱਖੀ ਹਾਲਤਾਂ ਵਿੱਚ ਬੈਠਣ ਲਈ ਮਜਬੂਰ ਕੀਤਾ ਗਿਆ।
5. ਜੇ ਕਿਸੇ ਕੋਰਸ ਵਿੱਚੋਂ ਇੱਕੋ ਵਿਸ਼ੇ ਵਿੱਚ ਇੱਕੋ ਪ੍ਰੋਫੈਸਰ ਤੋ ਬਹੁਤ ਜ਼ਿਆਦਾ ਬੱਚੇ ਫੇਲ ਹੋ ਰਹੇ ਹਨ ਤਾ ਉਹ ਪ੍ਰੋਫੈਸਰ ਬਦਲਿਆ ਜਾਵੇ।